ਵਿਦੇਸ਼ੀ ਰਿਸ਼ਵਤਖੋਰੀ ਦੀ ਰਿਪੋਰਟ ਕਰੋ

ਆਪਣੀ ਅਵਾਜ਼ ਉਠਾਓ, ਬਦਲਾਅ ਲਿਆਓ

ਹੁਣੇ ਵਿਦੇਸ਼ੀ ਰਿਸ਼ਵਤਖੋਰੀ ਦੀ ਰਿਪੋਰਟ ਕਰੋ

ਵਿਦੇਸ਼ੀ ਰਿਸ਼ਵਤਖੋਰੀ ਕੀ ਹੈ?

ਵਿਦੇਸ਼ੀ ਰਿਸ਼ਵਤਖੋਰੀ ਉਦੋਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਜਾਂ ਕਾਰੋਬਾਰ ਕਿਸੇ ਵਿਦੇਸ਼ੀ ਸਰਕਾਰੀ ਅਧਿਕਾਰੀ ਨੂੰ ਉਨ੍ਹਾਂ ਦੇ ਸਰਕਾਰੀ ਫਰਜ਼ ਨਿਭਾਉਣ ਦੇ ਸੰਬੰਧ ਵਿੱਚ ਪ੍ਰਭਾਵਿਤ ਕਰਨ ਲਈ ਕਿਸੇ ਵਿਅਕਤੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ, ਦਿੰਦਾ ਹੈ ਜਾਂ ਰਿਸ਼ਵਤ ਦੇਣ ਦਾ ਵਾਅਦਾ ਕਰਦਾ ਹੈ। 

ਤੁਹਾਨੂੰ ਇਹ ਯਕੀਨੀ ਨਹੀਂ ਹੈ ਕਿ ਤੁਹਾਡੇ ਕੋਲ ਜੋ ਜਾਣਕਾਰੀ ਹੈ ਉਹ ਵਿਦੇਸ਼ੀ ਰਿਸ਼ਵਤਖੋਰੀ ਨਾਲ ਸੰਬੰਧਿਤ ਹੈ ਜਾਂ ਨਹੀਂ, ਤਾਂ ਵੀ ਰਿਪੋਰਟ ਕਰੋ।  ਤੁਹਾਡੀ ਜਾਣਕਾਰੀ SFO (Serious Fraud Office) ਲਈ ਬਹੁਤ ਮਹੱਤਵਪੂਰਨ ਹੋ ਸਕਦੀ ਹੈ।

ਵਿਦੇਸ਼ੀ ਰਿਸ਼ਵਤਖੋਰੀ ਉਦੋਂ ਵੀ ਹੁੰਦੀ ਹੈ ਜਦੋਂ ਨਿਊਜ਼ੀਲੈਂਡ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਵਿਦੇਸ਼ੀ ਵਿਅਕਤੀਆਂ ਦੁਆਰਾ ਰਿਸ਼ਵਤ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਦਿੱਤੀ ਜਾਂਦੀ ਹੈ ਜਾਂ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ।  ਇਸ ਰਿਸ਼ਵਤ ਦੇਣ ਦਾ ਮਕਸਦ ਕਾਰੋਬਾਰ ਪ੍ਰਾਪਤ ਕਰਨਾ ਜਾਂ ਬਰਕਰਾਰ ਰੱਖਣਾ ਜਾਂ ਅਣਉਚਿਤ ਕਾਰੋਬਾਰੀ ਫਾਇਦਾ ਹਾਸਲ ਕਰਨਾ ਹੁੰਦਾ ਹੈ। ਰਿਸ਼ਵਤ ਪੈਸਾ ਜਾਂ ਕੋਈ ਹੋਰ ਕੀਮਤੀ ਚੀਜ਼ ਹੋ ਸਕਦੀ ਹੈ, ਜਿਸ ਵਿੱਚ ਸ਼ਾਨਦਾਰ ਮਹਿਮਾਨ ਨਿਵਾਜ਼ੀ, ਰੁਜ਼ਗਾਰ, ਯਾਤਰਾ, ਤੋਹਫ਼ੇ ਜਾਂ ਫ਼ੈਸਲਿਆਂ ਜਾਂ ਕਾਰਵਾਈਆਂ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਹੋਰ ਲਾਭ ਸ਼ਾਮਲ ਹਨ।

ਕਿਸੇ ਵਿਦੇਸ਼ੀ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ ਦੇਣਾ ਜਾਂ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨਾ ਇੱਕ ਅਪਰਾਧਿਕ ਜ਼ੁਰਮ ਹੈ। ਨਿਊਜ਼ੀਲੈਂਡ ਦੇ ਸਰਕਾਰੀ ਅਧਿਕਾਰੀਆਂ ਲਈ ਵਿਦੇਸ਼ੀ ਵਿਅਕਤੀਆਂ ਤੋਂ ਰਿਸ਼ਵਤ ਮੰਗਣਾ ਜਾਂ ਸਵੀਕਾਰ ਕਰਨਾ ਵੀ ਇੱਕ ਅਪਰਾਧਿਕ ਜ਼ੁਰਮ ਹੈ।  ਵਿਦੇਸ਼ੀ ਰਿਸ਼ਵਤਖੋਰੀ ਵਿੱਚ ਸ਼ਾਮਲ ਕੰਪਨੀਆਂ ਅਤੇ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਵੀ ਸ਼ਾਮਲ ਹੈ।

ਰਿਸ਼ਵਤਖੋਰੀ ਨਿੱਜੀ ਅੰਤਰਰਾਸ਼ਟਰੀ ਵਪਾਰਕ ਲੈਣ-ਦੇਣ ਦੇ ਸੰਦਰਭ ਵਿੱਚ ਵੀ ਹੋ ਸਕਦੀ ਹੈ ਜਿੱਥੇ ਕੋਈ ਵੀ ਸਰਕਾਰੀ ਅਧਿਕਾਰੀ ਸ਼ਾਮਲ ਨਹੀਂ ਹੁੰਦਾ ਹੈ।  ਨਿੱਜੀ ਖੇਤਰ ਵਿੱਚ ਰਿਸ਼ਵਤਖੋਰੀ ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿੱਚ ਵੀ ਇੱਕ ਅਪਰਾਧਿਕ ਜ਼ੁਰਮ ਹੈ।

 

ਵਿਦੇਸ਼ੀ ਰਿਸ਼ਵਤਖੋਰੀ ਦੀ ਰਿਪੋਰਟ ਕਿਵੇਂ ਕਰੀਏ?

SFO ਕਿਸੇ ਵੀ ਸ਼ੱਕੀ ਵਿਦੇਸ਼ੀ ਰਿਸ਼ਵਤਖੋਰੀ ਦੇ ਮਾਮਲੇ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ, ਚਾਹੇ ਉਹ ਜਨਤਕ ਅਧਿਕਾਰੀਆਂ ਨਾਲ ਸੰਬੰਧਿਤ ਹੋਵੇ ਜਾਂ ਨਿੱਜੀ ਸੰਸਥਾਵਾਂ ਦੇ ਵਿਚਕਾਰ।

ਜੇਕਰ ਤੁਹਾਨੂੰ ਵਿਦੇਸ਼ੀ ਰਿਸ਼ਵਤਖੋਰੀ ਦਾ ਸ਼ੱਕ ਹੈ, ਤਾਂ ਤੁਸੀਂ ਇਹ ਗੁਪਤ ਤਰੀਕੇ ਨਾਲ SFO ਦੇ ਅਗਿਆਤ ਰਿਪੋਰਟਿੰਗ ਟੂਲ ਰਾਹੀਂ ਰਿਪੋਰਟ ਕਰ ਸਕਦੇ ਹੋ। 

ਇਸ ਵਰਤੋਂ ਵਿੱਚ ਆਸਾਨ ਟੂਲ ਨਾਲ ਰਿਪੋਰਟਿੰਗ ਕਰਨਾ ਆਸਾਨ ਹੈ, ਜੋ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦਾ ਖੁਲਾਸਾ ਕੀਤੇ ਬਿਨਾਂ ਰਿਪੋਰਟ ਕਰਨ ਦੀ ਆਗਿਆ ਦਿੰਦਾ ਹੈ। 

ਜਾਂ ਫਿਰ, ਜੇਕਰ ਤੁਸੀਂ ਅਗਿਆਤ ਰਿਪੋਰਟ ਨਹੀਂ ਕਰਨਾ ਚਾਹੁੰਦੇ, ਪਰ ਚਾਹੁੰਦੇ ਹੋ ਕਿ ਤੁਹਾਡੀ ਰਿਪੋਰਟ ਗੁਪਤ ਰਹੇ, ਤਾਂ ਤੁਸੀਂ SFO ਦੀ ਵੈੱਬਸਾਈਟ 'ਤੇ ਦੱਸੇ ਗਏ ਤਰੀਕਿਆਂ ਵਿੱਚੋਂ ਕਿਸੇ ਇੱਕ ਦੁਆਰਾ ਸ਼ਿਕਾਇਤ ਦਰਜ ਕਰ ਸਕਦੇ ਹੋ। SFO ਇੱਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ ਅਤੇ ਨਿਊਜ਼ੀਲੈਂਡ ਦੇ ਕਾਨੂੰਨ ਅਧੀਨ ਤੁਹਾਡੀ ਸਨਾਖ਼ਤ ਦੀ ਸੁਰੱਖਿਆ ਕਰਨ ਦੇ ਤਰੀਕੇ ਮੌਜੂਦ ਹਨ। ਜੇਕਰ ਤੁਸੀਂ ਆਪਣੀ ਸਨਾਖ਼ਤ ਨੂੰ ਗੁਪਤ ਰੱਖਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਆਪਣੀ ਰਿਪੋਰਟ ਵਿੱਚ ਇਸ ਬਾਰੇ ਦੱਸੋ

  • SFO ਸੰਪਰਕ ਕੇਂਦਰ ਨੂੰ 0800 109 800 (ਜਾਂ ਵਿਦੇਸ਼ ਤੋਂ ਫ਼ੋਨ ਕਰਨ ਵਾਲਿਆਂ ਲਈ +64 9 303 0212) 'ਤੇ ਫ਼ੋਨ ਕਰੋ:
    ਸਾਡੀਆਂ ਫ਼ੋਨ ਲਾਈਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ (ਸਰਕਾਰੀ ਛੁੱਟੀਆਂ ਤੋਂ ਇਲਾਵਾ)।
  • ਆਪਣੀ ਸ਼ਿਕਾਇਤ ਇਸ ਪਤੇ 'ਤੇ ਡਾਕ ਰਾਹੀਂ ਭੇਜੋ:
    SFO Complaints
    PO Box 7124
    Wellesley Street
    Auckland 1141